ਖੇਡ

ਐਮਬਾਪੇ ਦੇ ਗੋਲ ਨਾਲ ਫਰਾਂਸ ਨੇ ਜਿੱਤਿਆ ਨੇਸ਼ਨਸ ਲੀਗ ਦਾ ਖ਼ਿਤਾਬ

ਫ਼ੈਕ੍ਟ ਸਮਾਚਾਰ ਸੇਵਾ
ਮਿਲਾਨ ਅਕਤੂਬਰ 11

ਕਾਈਲਿਨ ਐਮਬਾਪੇ ਦੇ ਫ਼ੈਸਲਾਕੁੰਨ ਗੋਲ ਦੀ ਮਦਦ ਨਾਲ ਫਰਾਂਸ ਨੇ ਐਤਵਾਰ ਨੂੰ ਇੱਥੇ ਖੇਡੇ ਗਏ ਫ਼ਾਈਨਲ ‘ਚ ਸਪੇਨ ਨੂੰ 2-1 ਨਾਲ ਹਰਾ ਕੇ ਨੇਸ਼ਨਸ ਲੀਗ ਫ਼ੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਐਮਬਾਪੇ ਨੇ ਉਦੋਂ ਗੋਲ ਕੀਤਾ ਜਦੋਂ ਖੇਡ ‘ਚ ਸਿਰਫ਼ 10 ਮਿੰਟ ਦਾ ਸਮਾਂ ਬਚਿਆ ਸੀ। ਇਸ ਤਰ੍ਹਾਂ ਨਾਲ ਫ਼ਰਾਂਸ ਨੇ ਫਿਰ ਤੋਂ ਪੱਛੜਨ ਦੇ ਬਾਅਦ ਵਾਪਸੀ ਕਰਕੇ ਜਿੱਤ ਦਰਜ ਕੀਤੀ। ਉਸ ਨੇ ਸੈਮੀਫ਼ਾਈਨਲ ‘ਚ ਵੀ ਬੈਲਜੀਅਮ ਦੇ ਖ਼ਿਲਾਫ਼ ਸ਼ੁਰੂ ‘ਚ ਪਿੱਛੜਨ ਦੇ ਬਾਅਦ ਚੰਗੀ ਵਾਪਸੀ ਕੀਤੀ ਸੀ।

ਪਹਿਲਾ ਹਾਫ਼ ਗੋਲ ਰਹਿਤ ਖ਼ਤਮ ਹਣ ਦੇ ਬਾਅਦ ਮਿਕੇਲ ਓਯਾਰਜਾਲੇਵ ਨੇ 64ਵੇਂ ਮਿੰਟ ‘ਚ ਸਪੇਨ ਨੂੰ ਬੜ੍ਹਤ ਦਿਵਾ ਦਿੱਤੀ ਜੋ ਸਿਰਫ਼ ਦੋ ਮਿੰਟ ਤਕ ਹੀ ਕਾਇਮ ਰਹੀ। ਕਰੀਮ ਬੇਂਜੇਮਾ ਨੇ ਜਵਾਬੀ ਹਮਲੇ ‘ਚ ਸ਼ਾਨਦਾਰ ਗੋਲ ਕਰਕੇ ਫ਼ਰਾਂਸ ਨੂੰ ਬਰਾਬਰੀ ਦਿਵਾਈ। ਬੇਂਜੇਮਾ ਦੀ ਪੰਜ ਸਾਲ ਬਾਅਦ ਹਾਲ ਹੀ ‘ਚ ਫਰਾਂਸ ਦੀ ਟੀਮ ‘ਚ ਵਾਪਸੀ ਹੋਈ ਹੈ। ਯੂਰਪੀ ਚੈਂਪੀਅਨ ਇਟਲੀ ਨੇ ਤੀਜੇ ਸਥਾਨ ਦੇ ਮੈਚ ‘ਚ ਬੈਲਜੀਅਮ ਨੂੰ 2-1 ਨਾਲ ਹਰਾਇਆ। ਇਟਲੀ ਸੈਮੀਫ਼ਾਈਨਲ ‘ਚ ਸਪੇਨ ਤੋਂ ਹਾਰ ਗਿਆ ਸੀ।

More from this section