ਐਨ ਜੀ ਓ ਗਿਵਇੰਗ ਹੈਡਸ ਫਾਰ ਹਿਊਮਨਟੀ ਵੱਲੋਂ ਲਗਾਇਆ ਗਿਆ ਕੋਵਿਡ ਵੈਕਸੀਨੇਸ਼ਨ ਦਾ ਲੰਗਰ

ਫ਼ੈਕ੍ਟ ਸਮਾਚਾਰ ਸੇਵਾ ਐਸ.ਏ ਐਸ ਨਗਰ  , ਜੂਨ 13
ਕਰੋਨਾਂ ਮਹਾਮਾਰੀ ਨਾਲ ਨਜਿੱਠਣ ਲਈ ਜਿੱਥੇ ਸੂਬਾ ਸਰਕਾਰ ਯਤਨਸ਼ੀਲ ਹੈ । ਉਥੇ ਵੱਖ-ਵੱਖ ਸੰਸਥਾਵਾਂ ਅਤੇ ਐਨ.ਜੀ.ਓ ਵੀ ਭਰਪੂਰ ਯੋਗਦਾਨ ਦੇ ਰਹੀਆ ਹਨ। ਸਥਾਨਕ ਗਿਵਇੰਗ ਹੈਡਸ ਫਾਰ ਹਿਊਮਨਟੀ ਸੰਸਥਾ ਵੱਲੋਂ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਫੇਜ-7 ਲਾਇਬ੍ਰੇਰੀ ਦੇ ਨਜ਼ਦੀਕ ਕੋਵਿਡ ਵੈਕਸੀਨੇਸ਼ਨ ਦਾ ਲੰਗਰ ਲਗਾਇਆ ਗਿਆ। ਵੈਕਸੀਨੇਸ਼ਨ ਲੰਗਰ ਦਾ ਲੋਕਾਂ ਨੇ ਵੱਡੀ ਗਿਣਤੀ ਵਿੱਚ ਲਾਹਾ ਲਿਆ। ਟੀਕਾਕਰਣ ਲੰਗਰ ਵਿੱਚ 280 ਤੋਂ ਵੱਧ ਲੋਕਾਂ ਨੇ ਕੋਵਿਡ ਮਹਾਂਮਾਰੀ ਤੋਂ ਬਚਣ ਲਈ ਕੋਵਿਡ ਵੈਕਸੀਨ ਲਗਵਾਈ । ਵੈਕਸੀਨੇਸ਼ਨ ਕਰਵਾਉਂਣ ਵਾਲੇ ਲੋਕਾਂ ਨੂੰ ਦਵਾਈਆਂ ਮੁਫਤ ਵਿੱਚ ਪ੍ਰਦਾਨ ਕੀਤੀਆ ਗਈਆ।
ਕੋਵਿਡ ਵੈਕਸੀਨੇਸ਼ਨ ਦਾ ਲੰਗਰ
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਕੁਲਜੀਤ ਸਿੰਘ ਬੇਦੀ ਡਿਪਟੀ ਮੇਅਰ ਨੇ ਵੈਕਸੀਨੇਸ਼ਨ ਲੰਗਰ ਵਿੱਚ ਸ਼ਾਮਲ ਹੋ ਕੇ ਇਸ ਵਿਲ਼ੱਖਣ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਮਾਂਹਾਮਾਰੀ ਸਮੇਂ ਦੌਰਾਨ ਸੰਸਥਾ ਵੱਲੋ ਦਿੱਤੇ ਗਏ ਯੋਗਦਾਨ ਨੂੰ ਬਹਮੁੱਲਾ ਦੱਸਿਆ। ਜਿਕਰਯੋਗ ਹੈ ਕਿ ਗਿਵਇੰਗ ਹੈਡਸ ਫਾਰ ਹਿਊਮਨਟੀ ਸੰਸਥਾਂ ਵੱਲੋਂ ਪਹਿਲਾ ਕੋਵਿਡ ਟੀਕਾਕਰਣ ਕੈਂਪ ਲਗਾਇਆ ਗਿਆ ਜਿਸ ਵਿੱਚ ਕਰੀਬ 200 ਤੋਂ ਵੱਧ ਲੋਕਾਂ ਨੇ ਮੁਫਤ ‘‌ਚ ਵੈਕਸੀਨ ਲਗਵਾਈ ਇਥੇ ਦੱਸਣਯੋਗ ਹੈ ਕਿ ਸੰਸਥਾ ਨੇ ਕਰੀਬ 40 ਲੋੜਵੰਦ ਵਿਦਿਆਰਥੀਆਂ ਨੂੰ ਪਿਛਲੇ ਦਿਨੀ ਸਟੇਸ਼ਨਰੀ ਵੰਡੀ। ਇਸ ਤੋਂ ਇਲਾਵਾ ਸੰਸਥਾਂ ਪਿਛਲੇ 8 ਸਾਲ ਤੋਂ ਹਰ ਐਤਵਾਰ ਲੰਗਰ ਦਾ ਅਯੋਜਨ ਕਰ ਰਹੀ ਹੈ ਨਾਲ ਹੀ ਸੰਸਥਾ ਵੱਲੋਂ ਗਰੀਬ ਬੱਚਿਆਂ ਦੀ ਸਿੱਖਿਆ ਲਈ ਸਹੂਲਤਾਂ ਅਤੇ ਲੋੜਵੰਦਾ ਪਰਿਵਾਰਾਂ ਲਈ ਡਾਕਟਰੀ ਸਹਾਇਤਾ ਮੁਹੱਈਆ ਕਰਵਾ ਕੇ ਮਦਦ ਕੀਤੀ ਜਾਂਦੀ ਹੈ।

More from this section