ਪੰਜਾਬ

ਐਂਬੂਲੈਂਸ ਚਾਲਕ ਦੀ ਸਿਲੰਡਰ ਫਟਣ ਨਾਲ ਹੋਈ ਮੌਤ ਦੀ ਘਟਨਾ ਦੀ ਰਿਪੋਰਟ ਜਲਦੀ ਪੇਸ਼ ਕਰਨ ਦੇ ਦਿੱਤੇ ਆਦੇਸ਼

ਫ਼ੈਕ੍ਟ ਸਮਾਚਾਰ ਸੇਵਾ
ਮੋਗਾ, ਮਈ 26
ਡਿਪਟੀ ਕਮਿਸ਼ਨਰ ਮੋਗਾ  ਸੰਦੀਪ ਹੰਸ ਨੇ ਦੱਸਿਆ ਕਿ ਪਿੰਡ ਕੋਕਰੀ ਵਹਿਨੀਵਾਲ ਵਿਖੇ ਮਿਤੀ 24 ਮਈ, 2021 ਦੇਰ ਰਾਤ ਇੱਕ ਕੋਵਿਡ ਦੇ ਮਰੀਜ਼  ਅਜਮੇਰ ਸਿੰਘ ਸਪੁੱਤਰ ਬਚਨ ਸਿੰਘ ਨੂੰ ਸਿੱਧੂ ਹਸਪਤਾਲ ਮੋਗਾ ਤੋਂ ਡਿਸਚਾਰਜ ਕਰਨ ਉਪਰੰਤ ਉਨਾਂ ਦੇ ਘਰ ਵਿੱਚ ਛੱਡਿਆ ਗਿਆ, ਜਿੱਥੇ ਕਿ
ਆਕਸੀਜਨ ਸਿਲੰਡਰ ਫਟਣ ਕਾਰਣ  ਉਸਨੂੰ ਛੱਡਣ ਆਈ ਐਂਬੂਲੈਂਸ ਦੇ ਡਰਾਈਵਰ  ਸਤਨਾਮ ਸਿੰਘ ਸਪੁੱਤਰ ਅਵਤਾਰ ਸਿੰਘ ਵਾਸੀ ਮੋਗਾ ਦੀ ਮੌਤ ਹੋ ਗਈ ਹੈ ਅਤੇ ਇਸ ਹਾਦਸੇ ਵਿੱਚ ਪਰਿਵਾਰ ਦੇ ਕੁਝ ਮੈਂਬਰ ਵੀ ਜ਼ਖਮੀ ਹੋਏ ਹਨ।
ਸੰਦੀਪ ਹੰਸ ਨੇ ਦੱਸਿਆ ਕਿ ਇਹ ਬੜੀ ਦੁਖਦਾਇਕ ਘਟਨਾ ਹੈ ਜਿਸ ਵਿੱਚ ਐਂਬੂਲੈਂਸ ਚਾਲਕ  ਸਤਨਾਮ ਸਿੰਘ ਦੀ ਬੇਵਕਤੀ ਮੌਤ ਹੋ ਗਈ। ਉਨਾਂ ਅੱਗੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਮੋਗਾ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ  ਰਾਮ
ਸਿੰਘ ਨੂੰ ਇਸ ਘਟਨਾ ਦੀ ਜਾਂਚ ਕਰਕੇ ਜਲਦੀ ਤੋਂ ਜਲਦੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਘਰਾਂ ਜਾਂ ਅਦਾਰਿਆਂ ਵਿੱਚ ਪਏ ਆਕਸੀਜਨ ਸਿਲੰਡਰਾਂ ਨੂੰ ਆਪਣੇ ਨੇੜਲ ਸਿਹਤ ਕੇਂਦਰ ਵਿਖੇ ਜਮਾਂ ਕਰਵਾਉਣ ਦੇ ਆਦੇਸ਼ ਮਿਤੀ 29 ਅਪ੍ਰੈਲ 2021 ਰਾਹੀਂ ਜਾਰੀ ਕੀਤੇ ਜਾ ਚੁੱਕੇ ਹਨ।  ਉਨਾਂ ਜ਼ਿਲਾ ਵਾਸੀਆਂ ਨੂੰ ਦੁਬਾਰਾ ਅਪੀਲ ਕੀਤੀ
ਕਿ ਜੇਕਰ ਕਿਸੇ ਪਾਸ ਆਕਸੀਜਨ ਸਿਲੰਡਰ ਮੌਜੁੂਦ ਹਨ ਤਾਂ ਉਹ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਤੁਰੰਤ ਜਮਾਂ ਕਰਵਾ ਦੇਣ।

More from this section