ਪੰਜਾਬ

ਏਮਜ਼ ਬਠਿੰਡਾ ਵਿਖੇ ਨਰਸਿੰਗ ਸਕਿੱਲ ਕੋਰਸ ਤੇ ਪਲੇਸਮੈਂਟ ਮੁਫ਼ਤ   

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ ਅਗਸਤ 23
ਪੰਜਾਬ ਹੁਨਰ ਵਿਕਾਸ ਮਿਸ਼ਨ ਚੰਡੀਗੜ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ, ਏਮਜ਼ ਬਠਿੰਡਾ ਅਤੇ ਪੰਜਾਬ ਘਰ ਘਰ ਰੋਜ਼ਗਾਰ ਮਿਸ਼ਨ ਨਾਲ ਮਿਲ ਕੇ ਬਠਿੰਡਾ ਚ ਹੈਲਥ ਸੈਕਟਰ ਅਧੀਨ ਸੈਂਟਰ ਆਫ ਐਕਸੀਲੈਸ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸਦਾ ਮੁੱਖ ਉਦੇਸ਼ ਨਰਸਿੰਗ ਖੇਤਰ ਨਾਲ ਜੁੜੇ ਨੌਜਵਨਾਂ ਨੂੰ ਐਡਵਾਂਸ ਸਕਿਲ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਰੁਜ਼ਗਾਰ ਦਵਾਉਣਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ  ਰਾਜਦੀਪ ਸਿੰਘ ਬਰਾੜ ਨੇ ਦਿੱਤੀ। ਉਨ੍ਹਾਂ ਦਸਿਆ ਕਿ ਪ੍ਰਾਰਥੀਆਂ ਨੂੰ ਇਹ ਕੋਰਸ ਬਠਿੰਡਾ ਵਿਚ ਹੀ ਰਹਿ ਕੇ ਪੂਰਾ ਕਰਨਾ ਪਵੇਗਾ। ਇਸਦੇ ਲਈ ਯੋਗਤਾ ਬੀ.ਐਸ.ਸੀ. ਨਰਸਿੰਗ 60 ਫੀਸਦੀ ਨੰਬਰ ਨਾਲ ਅਤੇ ਜੀ.ਐਨ.ਐਮ. 60 ਫੀਸਦੀ  ਤੋਂ ਜ਼ਿਆਦਾ ਨੰਬਰਾਂ ਅਤੇ ਨਾਲ 2 ਸਾਲ਼ ਦਾ ਤਜ਼ਰਬਾ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਕਾਲਜ ਜਾਂ ਨਰਸਿੰਗ ਹੋਮ, ਜਿਨ੍ਹਾਂ ਵਿਚ ਘੱਟੋ ਘੱਟ 50 ਬੈਡ ਦੀ ਸੁਵਿਧਾ ਹੋਵੇ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਰਥਿਆਂ ਵੱਲੋ ਇਹ ਕੋਰਸ ਪੂਰਾ ਕਰਨ ਉਪਰੰਤ ਇਸਦਾ ਸਰਟੀਫਿਕੇਟ ਏਮਜ਼ ਬਠਿੰਡਾ ਵੱਲੋਂ ਦਿੱਤਾ ਜਾਵੇਗਾ ਅਤੇ ਕੋਰਸ ਕਰਨ ਉਪਰੰਤ ਪਾਸ ਹੋਏ ਟ੍ਰੇਨੀ ਨੂੰ ਪੰਜਾਬ ਦੇ ਵੱਖ ਵੱਖ ਹਸਪਤਾਲਾਂ ਵਿਚ ਨੌਕਰੀ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 7717302456 ਤੇ ਸੰਪਰਕ ਕੀਤਾ ਜਾ ਸਕਦਾ ਹੈ।