ਦੇਸ਼-ਦੁਨੀਆ

ਉੱਤਰੀ ਭਾਰਤ ’ਚ 4-5 ਦਿਨ ਦੀ ਦੇਰੀ ਨਾਲ ਪੁੱਜੇਗਾ ਮਾਨਸੂਨ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਜੁਲਾਈ 05
ਕੌਮੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਦੱਖਣੀ-ਪੱਛਮੀ ਮਾਨਸੂਨ 4-5 ਦਿਨ ਦੀ ਦੇਰੀ ਨਾਲ ਪੁੱਜੇਗਾ। ਭਾਰਤੀ ਮੌਸਮ ਵਿਭਾਗ ਦੇ ਅਧਿਕਰਾਰੀਆਂ ਨੇ ਐਤਵਾਰ ਦੱਸਿਆ ਕਿ ਮੌਸਮ ਦੀ ਮੌਜੂਦਾ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਦੱਖਣੀ-ਪੱਛਮੀ ਮਾਨਸੂਨ ਦੇ ਰਾਜਸਥਾਨ, ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ ਵੱਲ ਤੁਰੰਤ ਵਧਣ ਦੇ ਆਸਾਰ ਨਹੀਂ ਹਨ। ਇਸ ’ਚ 4-5 ਦਿਨ ਦੀ ਦੇਰੀ ਹੋ ਸਕਦੀ ਹੈ। ਅਧਿਕਾਰੀਆਂ ਨੇ ਅਨੁਮਾਨ ਲਾਇਆ ਕਿ ਅਗਲੇ ਹਫਤੇ ਸ਼ਨੀਵਾਰ ਤੋਂ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਉੱਤਰੀ ਭਾਰਤ ਵੱਲ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ। ਉਸ ਤੋਂ ਬਾਅਦ ਮਾਨਸੂਨ ਲਈ ਢੁੱਕਵੀਂ ਸਥਿਤੀ ਬਣੇਗੀ। ਬੰਗਾਲ ਦੀ ਖਾੜੀ ਤੋਂ ਉੱਤਰ-ਪੂਰਬ ਅਤੇ ਨਾਲ ਲੱਗਦੇ ਪੂਰਬੀ ਭਾਰਤ ਦੇ ਖੇਤਰਾਂ ’ਚ ਤੇਜ ਹਵਾਵਾਂ ਚੱਲ ਸਕਦੀਆਂ ਹਨ। ਆਉਂਦੇ 5 ਦਿਨਾਂ ਦੌਰਾਨ ਬਿਹਾਰ, ਪੱਛਮੀ ਬੰਗਾਲ, ਸਿੱਕਮ, ਝਾਰਖੰਡ, ਅਰੁਣਾਚਲ ਪ੍ਰਦੇਸ਼, ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ’ਚ ਭਾਰੀ ਮੀਂਹ ਪਏਗਾ।