ਖੇਡ

ਇੰਡੀਆ ਓਪਨ ਗੋਲਫ ਕੋਰੋਨਾ ਮਹਾਮਾਰੀ ਕਾਰਨ ਲਗਾਤਾਰ ਦੂਜੇ ਸਾਲ ਰੱਦ

ਫ਼ੈਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਜੁਲਾਈ 03
ਵੱਕਾਰੀ ਇੰਡੀਆ ਓਪਨ ਗੋਲਫ ਟੂਰਨਾਮੈਂਟ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਲਗਾਤਾਰ ਦੂਜੇ ਸਾਲ ਵੀ ਰੱਦ ਕਰ ਦਿੱਤਾ ਗਿਆ। ਯੂਰਪੀਅਨ ਅਤੇ ਏਸ਼ੀਆਈ ਟੂਰ ਵਲੋਂ ਸਹਿ-ਪ੍ਰਵਾਨਤ ਇਸ ਟੂਰਨਾਮੈਂਟ ਨੂੰ ਆਯੋਜਨ ਇੱਥੇ 28 ਤੋਂ 31 ਅਕਤੂਬਰ ਤੱਕ ਹੋਣਾ ਸੀ। ਪਹਿਲੀ ਵਾਰ 1964 ਵਿਚ ਹੋਏ ਇਸ ਮੁਕਾਬਲੇ ਨੂੰ 2019 ਵਿਚ ਆਖਿਰੀ ਵਾਰ ਖੇਡਿਆ ਗਿਆ ਸੀ। ਸਟੀਫਨ ਗਲਾਚੇਰ 2019 ਵਿਚ ਇਸਦੇ ਜੇਤੂ ਬਣੇ ਸਨ, ਜੋ ਇੰਡੀਅਨ ਓਪਨ ਜਿੱਤਣ ਵਾਲੇ ਸਕਾਟਲੈਂਡ ਦੇ ਪਹਿਲੇ ਗੋਲਫਰ ਹਨ। ਯੂਰਪੀਅਨ ਟੂਰ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਯੂਰਪੀਅਨ ਟੂਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ 28-31 ਅਕਤੂਬਰ ਤੱਕ ਹੋਣ ਵਾਲਾ ਹੀਰੋ ਇੰਡੀਅਨ ਓਪਨ ਦੇਸ਼ ਵਿਚ ਕੋਵਿਡ-19 ਮਹਾਮਾਰੀ ਨਾਲ ਹੋਏ ਖਤਰੇ ਦੇ ਕਾਰਨ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਟੂਰਨਾਮੈਂਟ ਨਾਲ ਜੁੜੇ ਸਾਰੇ ਲੋਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਭਾਰਤ ਤੋਂ ਆਉਣ ਜਾਣ ਦੀ ਯਾਤਰਾ ਚੁਣੌਤੀਪੂਰਨ ਬਣੀ ਹੋਈ ਹੈ।