ਖੇਡ

ਇਟਲੀ ਦੀ ਫੁੱਟਬਾਲ ਟੀਮ ਕੁਆਰਟਰ ਫਾਈਨਲ ‘ਚ, ਵੱਖ-ਵੱਖ ਢੰਗ ਨਾਲ ਜਸ਼ਨ ਮਾਣਿਆ

ਫ਼ੈਕ੍ਟ ਸਮਾਚਾਰ ਸੇਵਾ
ਰੋਮਇਟਲੀ ਜੂਨ 27
ਬੀਤੀ ਰਾਤ ਇਟਲੀ ਦੀ ਫੁੱਟਬਾਲ ਟੀਮ ਵਲੋਂ ਯੂਰੋ 2020 ਕੈਂਪ ਦਰਮਿਆਨ ਯੂਰਪੀਅਨ ਦੇਸ ਆਸਟਰੀਆ ਨਾਲ ਮੁਕਾਬਲਾ ਕਰਦਿਆਂ 2-1 ਨਾਲ ਆਸਟਰੀਆ ਨੂੰ ਮਾਤ ਦਿੰਦਿਆਂ ਯੂਰੋ ਕੱਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਗਿਆ।ਜਿਵੇਂ-ਜਿਵੇਂ ਇਟਲੀ ਵੱਲੋਂ ਗੋਲ ਕੀਤੇ ਜਾ ਰਹੇ ਸਨ ਉਵੇਂ ਹੀ ਦੂਜੇ ਪਾਸੇ ਇਟਲੀ ਵਾਸੀਆਂ ਵੱਲੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਜਸ਼ਨ ਮਨਾਏ ਜਾ ਰਹੇ ਸਨ ਪਰ ਜਿਵੇਂ ਕਿ ਮੈਚ ਦੀ ਸਮਾਪਤੀ ਹੋਈ ਤਾਂ ਇਟਲੀ ਵਿੱਚ ਵੱਖ-ਵੱਖ ਥਾਵਾਂ ‘ਤੇ ਫੁੱਟਬਾਲ ਪ੍ਰੇਮੀਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਇਟਲੀ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀ ਖੁਸ਼ੀ ਵਿੱਚ ਫੁਟਬਾਲ ਪ੍ਰੇਮੀਆਂ ਵਲੋਂ ਘਰਾਂ ‘ਚੋਂ ਬਾਹਰ ਨਿਕਲ ਕੇ, ਗੱਡੀਆਂ ਵਿੱਚ ਸਵਾਰ ਹੋ ਕੇ ਸ਼ਹਿਰ ਦੀਆਂ ਸੜਕਾਂ ‘ਤੇ ਜਿੱਤ ਦੇ ਜਸ਼ਨ ਮਨਾਏ ਗਏ।ਜ਼ਿਕਰਯੋਗ ਹੈ ਕਿ ਇਟਲੀ ਦੀ ਜਿੱਤ ਯਕੀਨੀ ਬਣਾਉਣ ਲਈ ਦੇਸ਼ ਵਾਸੀਆਂ ਵੱਲੋ ਟੀਮ ਦੀ ਖੁੱਲ੍ਹ ਕੇ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ ਤੇ ਨਾਲ ਹੀ ਘਰਾਂ ਦੀ ਛੱਤਾਂ ‘ਤੇ ਇਟਲੀ ਦਾ ਤਿਰੰਗਾ ਲਹਿਰਾ ਕੇ ਫੁੱਟਵਾਲ ਟੀਮ ਦੀ ਜਿੱਤ ਤੈਅ ਹੈ ਇਸ ਗੱਲ ਦਾ ਖੁਸ਼ੀ ਭਰਿਆ ਮਾਹੌਲ ਪੂਰੇ ਇਟਲੀ ਅੰਦਰ ਦੇਖਣ ਨੂੰ ਮਿਲ ਰਿਹਾ ਹੈ।ਜਿੱਤ ਦੇ ਇਸ ਜਸ਼ਨ ਪ੍ਰਤੀ ਇਟਲੀ ਦਾ ਹਰ ਆਮ ਤੇ ਖ਼ਾਸ ਸਿਆਸੀ ਤੇ ਗ਼ੈਰ ਸਿਆਸੀ ਆਗੂ ਵੱਲੋਂ ਟੀਮ ਤੋਂ ਡੂੰਘੀ ਆਸ ਕਰਦਿਆਂ ਵਿਸ਼ੇਸ਼ ਮੁਬਾਰਕਬਾਦ ਦਿੱਤੀ ਜਾ ਰਹੀ ਹੈ।

More from this section