ਫ਼ਿਲਮੀ ਗੱਲਬਾਤ

ਇਕੱਠੇ ਨਜ਼ਰ ਆਉਣਗੇ ਰਾਜ ਰਣਜੋਧ ਅਤੇ ਆਤਿਫ਼ ਅਸਲਮ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਜੁਲਾਈ 6

ਆਤਿਫ਼ ਅਸਲਮ ਦੇ ਭਾਰਤ ‘ਚ ਲੱਖਾਂ ਪ੍ਰਸ਼ੰਸਕਾਂ ਹਨ। ਉਸੇ ਤਰ੍ਹਾਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਰਾਜ ਰਣਜੋਧ ਵੀ ਇੱਕ ਪ੍ਰਸਿੱਧ ਗੀਤਕਾਰ, ਗਾਇਕ ਤੇ ਸੰਗੀਤਕਾਰ ਹਨ, ਜਿਨ੍ਹਾਂ ਨੇ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ ਹਨ। ਆਤਿਫ਼ ਅਸਲਮ ਤੇ ਰਾਜ ਰਣਜੋਧ ਹੁਣ ਮਿਲ ਕੇ ਅੱਗੇ ਵਧਣ ਜਾ ਰਹੇ ਹਨ। ਰਾਜ ਰਣਜੋਧ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਆਤਿਫ਼ ਅਸਲਮ ਨਾਲ ਆ ਰਹੇ ਇੱਕ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਗੀਤ ਦਾ ਨਾਂ ‘ਰਫ਼ਤਾ ਰਫ਼ਤਾ’ ਰੱਖਿਆ ਗਿਆ ਹੈ, ਜੋ ਬਹੁਤ ਜਲਦ ਰਿਲੀਜ਼ ਹੋਵੇਗਾ। ਨਾ ਤਾਂ ਰਾਜ ਨੇ ਇਸ ਆਉਣ ਵਾਲੇ ਪ੍ਰਾਜੈਕਟ ਬਾਰੇ ਕੋਈ ਬਹੁਤਾ ਖੁੱਲ੍ਹ ਕੇ ਜਾਣਕਾਰੀ ਦਿੱਤੀ ਹੈ ਤੇ ਨਾ ਹੀ ਇਸ ਪੋਸਟਰ ਤੋਂ ਕੋਈ ਜ਼ਿਆਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

‘ਰਫ਼ਤਾ ਰਫ਼ਤਾ’ ਗੀਤ ਸਭ ਦੇ ਪਿਆਰੇ ਤੇ ਚਹੇਤੇ ਗਾਇਕ ਆਤਿਫ਼ ਅਸਲਮ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ, ਜਿਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਭਾਰਤ ‘ਚ ਵਿਸ਼ਾਲ ਹੈ। ਇਹ ਗੀਤ ਰਾਜ ਰਣਜੋਧ ਦਾ ਲਿਖਿਆ ਹੋਇਆ ਹੈ, ਜਿਨ੍ਹਾਂ ਟਰੈਕ ਨੂੰ ਕੰਪੋਜ਼ ਵੀ ਕੀਤਾ ਹੈ। ਇਹ ਜਾਣਕਾਰੀ ਰਾਜ ਰਣਜੋਧ ਨੇ ਸ਼ੇਅਰ ਕੀਤੀ ਹੈ।

ਉਨ੍ਹਾਂ ਲਿਖਿਆ ਕਿ ਮੈਂ ਅਜਿਹੀ ਪ੍ਰਤਿਭਾ ਆਤਿਫ਼ ਅਸਲਮ ਨਾਲ ਜੁੜ ਕੇ ਬਹੁਤ ਖ਼ੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ।