ਵਿਦੇਸ਼

ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ‘ਚ ਪੰਜ ਦਿਨਾਂ ਦੀ ਤਾਲਾਬੰਦੀ ਦਾ ਐਲਾਨ

ਫ਼ੈਕ੍ਟ ਸਮਾਚਾਰ ਸੇਵਾ ਮੈਲਬੌਰਨ , ਜੁਲਾਈ 15

ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬੌਰਨ ਵਿਚ ਕੋਵਿਡ-19 ‘ਪ੍ਰਕੋਪਾਂ’ ਦੀ ਗਿਣਤੀ ਵਿਚ ਵਾਧੇ ਦੇ ਮੱਦੇਨਜ਼ਰ ਅੱਜ ਰਾਤ ਤੋਂ ਪੰਜ ਦਿਨ ਤੱਕ ਤਾਲਾਬੰਦੀ ਲਾਗੂ ਰਹੇਗੀ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰੀਊਂਜ਼ ਨੇ ਕਿਹਾ ਕਿ ਮਹਾਮਾਰੀ ਦੌਰਾਨ ਮੈਲਬੌਰਨ ਵਿਚ ਇਹ ਪੰਜਵੀਂ ਤਾਲਾਬੰਦੀ ਹੋਵੇਗੀ ਅਤੇ ਪੂਰੇ ਵਿਕਟੋਰੀਆ ਰਾਜ ਵਿਚ ਲਾਗੂ ਹੋਵੇਗੀ।

ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਵਿਚ ਪੰਜ ਹਫ਼ਤੇ ਲਈ ਤਾਲਾਬੰਦੀ ਲਗਾਈ ਜਾਵੇਗੀ ਜਿਸ ਮਗਰੋਂ ਇਹ ਖ਼ਬਰ ਆਈ ਹੈ। ਨਿਊ ਸਾਊਥ ਵੇਲਜ਼ ਵਿਚ ਸਿਡਨੀ ਅਤੇ ਨੇੜਲੇ ਖੇਤਰਾਂ ਵਿਚ ਤਿੰਨ ਹਫ਼ਤੇ ਦੀ ਤਾਲਾਬੰਦੀ ਸ਼ੁੱਕਰਵਾਰ ਨੂੰ ਖ਼ਤਮ ਹੋਣ ਵਾਲੀ ਸੀ ਪਰ ਹੁਣ ਇਹ 30 ਜੁਲਾਈ ਤੱਕ ਜਾਰੀ ਰਹੇਗੀ।