ਧਰਮ

ਆਨਲਾਈਨ ਮਾਧਿਅਮ ਰਾਹੀਂ ਧਰਮ ਪ੍ਰਚਾਰ ਕਰੇਗੀ ਸ਼੍ਰੋਮਣੀ ਕਮੇਟੀ

ਫ਼ੈਕ੍ਟ ਸੇਵਾ ਸਰਵਿਸ
ਅੰਮ੍ਰਿਤਸਰ 18 ਮਈ
ਕੋਰੋਨਾ ਕਾਲ ਦੌਰਾਨ ਆਨਲਾਈਨ ਮਾਧਿਅਮ ਨੂੰ ਤਰਜ਼ੀਹ ਦਿਤੀ ਜਾ ਰਹੀ ਹੈ | ਜਿਸ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਆਨਲਾਈਨ ਮਾਧਿਅਮ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਧਾਰਮਿਕ ਸਿੱਖਿਆ ਦਿਤੀ ਜਾਵੇਗੀ | ਬੀਬੀ ਜਾਗੀਰ ਕੌਰ ਨੇ ਧਰਮ ਪ੍ਰਚਾਰ ਲਈ ਚਾਰ ਰੋਜ਼ਾ ਗੁਰਮਤਿ ਵਰਕਸ਼ਾਪ ਦੀ ਸ਼ੁਰੂਆਤ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਤੋਂ ਕੀਤੀ| ਜਿਸ ਵਿਚ ਪੰਜਾਬ ਦੇ ਤੇ ਬਾਹਰੀ ਸੂਬਿਆਂ ਦੇ ਪ੍ਰਚਾਰਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਕਾਲ ਦੇ ਵਿਚ ਇਕੱਠ ਨਹੀਂ ਕੀਤਾ ਜਾ ਸਕਦਾ |ਇਸ ਲਈ ਆਨਲਾਈਨ ਧਰਮ ਪ੍ਰਚਾਰ ਕੀਤਾ ਜਾਵੇ | ਵਰਕਸ਼ਾਪ ਦੌਰਾਨ ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅੰਦਰ ਧਰਮ ਪ੍ਰਚਾਰ ਕਮੇਟੀ ਤੇ ਵੱਖ – ਵੱਖ ਸਿੱਖ ਮਿਸ਼ਨਾਂ ਅੰਦਰ 250 ਪ੍ਰਚਾਰਕ ,54 ਕਵੀਸ਼ਰ ਤੇ 39 ਢਾਡੀ ਜਥੇ ਸੇਵਾ ਨਿਭਾ ਰਹੇ ਹਨ |ਨਾਲ ਹੀ ਉਹਨਾਂ ਕਿਹਾ ਕਿ ਇਸੇ ਦੌਰਾਨ ਬੱਚਿਆਂ ਤੇ ਨੌਜਵਾਨਾਂ ਦੇ ਗੁਰਬਾਣੀ ਕੰਠ ,ਭਾਸ਼ਣ ,ਕਵਿਤਾ ਤੇ ਕੁਇਜ਼ ਮੁਕਾਬਲੇ ਵੀ ਕਰਵਾਏ ਜਾਣਗੇ |

More from this section