ਪੰਜਾਬ

ਆਤਮਾ ਕਿਸਾਨ ਹੱਟ ਮਾਡਲ ਖੇਤੀਬਾੜੀ ਫਾਰਮ ਫਰੀਦਕੋਟ ਵਿਖੇ ਫਲ ਅਤੇ ਹੋਰ ਖਾਦ ਉਤਪਾਦ ਉਪਲਬਧ

ਫ਼ੈਕ੍ਟ ਸਮਾਚਾਰ ਸੇਵਾ
ਫਰੀਦਕੋਟ  ਜੂਨ 3

ਕਿਸਾਨਾਂ ਦੀ ਉਪਜ ਨੂੰ ਖੇਤ ਤੋਂ ਸਿੱਧਾ ਖਪਤਕਾਰਾਂ ਤੱਕ ਪਹੁੰਚਾਉਣ ਲਈ ਐਗਰੀਕਲਚਰ ਤਕਨਾਲੋਜੀ ਮੈਨੇਜਮੈਂਟ ਏਜੰਸੀ ਆਤਮਾ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਖੇਤੀਬਾੜੀ ਫਾਰਮ ਦੇ ਬਾਹਰ ਆਤਮਾ ਕਿਸਾਨ ਹੱਟ ਉਪਰ ਹਰ ਸੋਮਵਾਰ ਅਤੇ ਵੀਰਵਾਰ ਚੱਲ ਰਹੇ

ਆਤਮਾ ਕਿਸਾਨ ਬਾਜ਼ਾਰ ਦਾ ਦੌਰਾ ਅੱਜ ਡਿਪਟੀ ਕਮਿਸ਼ਨਰ  ਵਿਮਲ ਕੁਮਾਰ ਸੇਤੀਆ ਨੇ ਕੀਤਾ।  ਉਨ੍ਹਾਂ ਇਸ ਮੋਕੇ ਖੇਤੀਬਾੜੀ ਨਾਲ ਸਹਾਇਕ ਧੰਦਾ ਕਰਨ ਵਾਲੇ ਕਿਸਾਨਾਂ ਦੇ ਕੰਮ ਲਈ ਉਨ੍ਹਾਂ ਦੀ ਸਰਾਹਨਾ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ  ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਕਿਸਾਨਾਂ ਨੂੰ ਸਵੈ ਮੰਡੀਕਰਨ ਦੇ ਮੌਕੇ ਪ੍ਰਦਾਨ ਕਰਕੇ ਖਪਤਕਾਰਾਂ ਨੂੰ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਉਤਪਾਦਾਂ ਜੋ ਆਤਮਾ ਸਕੀਮ ਅਧੀਨ ਸਿੱਧੇ

ਖੇਤਾਂ ਤੋਂ ਖਪਤਕਾਰ ਤੱਕ ਪਹੁੰਚਾਉਣ ਦੇ ਉਪਰਾਲੇ ਰਾਹੀਂ ਕੀਤਾ ਜਾ ਰਿਹਾ ਹੈ ਨੂੰ ਵੱਧ ਤੋਂ ਵੱਧ ਖਰੀਦ ਕੇ ਕਿਸਾਨਾਂ ਦਾ ਹੌਸਲਾ ਵਧਾਉਣ ਅਤੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਵਧੀਆ ਖਾਣ ਵਾਲੇ ਪਦਾਰਥ ਮੁਹੱਈਆ ਕਰਵਾਉਣ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਡਾਇਰੈਕਟਰ ਡਾ. ਅਮਨਦੀਪ ਕੇਸ਼ਵ ਨੇ ਦੱਸਿਆ ਕਿ ਇਹ ਕਿਸਾਨ ਬਾਜ਼ਾਰ 28 ਫਰਵਰੀ 2021 ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਹਰ ਸੋਮਵਾਰ ਅਤੇ ਵੀਰਵਾਰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾ ਰਿਹਾ ਹੈ ।ਉਨ੍ਹਾਂ ਦੱਸਆ ਕਿ

ਇਸ ਕਿਸਾਨ ਬਾਜ਼ਾਰ ਵਿੱਚ ਕਿਸਾਨਾਂ ਦੀ ਉਪਜ ਫਲ, ਸ਼ਹਿਦ ਅਤੇ ਬੀ-ਪੋਲਨ, ਸਬਜ਼ੀਆਂ, ਆਟਾ (ਬਾਸਮਤੀ ਚਾਵਲ, ਸਰੋਂ ਦਾ ਤੇਲ), ਗੁੜ ਅਤੇ ਸ਼ੱਕਰ, ਖੁੰਬਾ, ਡੇਅਰੀ, ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜੋ ਕਿ ਪੂਰੀ ਤਰ੍ਹਾਂ ਕੁਦਰਤੀ ਤਰੀਕੇ ਨਾਲ ਉਗਾਈਆਂ ਗਈਆਂ ਹਨ ਅਤੇ

ਕਿਸਾਨਾਂ ਵੱਲੋਂ ਖੁੱਦ ਉਤਪਾਦਾਂ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ  ਕਿਹਾ  ਕਿ ਕਿਸਾਨਾਂ ਨੂੰ ਮੰਡੀਕਰਨ ਵੱਲ ਉਤਸ਼ਾਹਤ ਕਰਨ ਲਈ ਅਜਿਹੇ ਕਿਸਾਨ ਬਾਜਾਰ ਬਹੁਤ ਹੀ ਕਾਰਗਰ ਸਾਬਤ ਹੋ ਰਹੇ ਹਨ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖਾਣੇ ਨੂੰ ਜ਼ਹਿਰ ਮੁਕਤ ਕਰਨ ਲਈ

ਕਿਸਾਨਾਂ ਦੇ ਇਨ੍ਹਾਂ ਉਤਪਾਦਾਂ ਉਪਜਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਜੋ ਕਿਸਾਨਾਂ ਆਪਣੇ ਖੁਦ ਦੇ ਉਤਪਾਦ ਤਿਆਰ ਕਰਨ ਤੇ ਮੰਡੀਕਰਨ ਵੱਲ ਉਤਸ਼ਾਹਿਤ ਹੋਣ।

ਇਸ ਮੌਕੇ ਡਾ. ਭੁਪੇਸ਼ ਜੋਸੀ, ਡਾ, ਖੁਸ਼ਵੰਤ ਸਿੰਘ, ਡਾ. ਆਰ.ਕੇ ਸਿੰਘ ਕ੍ਰਿਸ਼ੀ ਵਿਕਾਸ ਕੇਂਦਰ, ਡਾ. ਜਗਸੀਰ ਸਿੰਘ, ਡਾ. ਕਰਨਬੀਰ ਸਿੰਘ ਆਦਿ ਵੀ ਹਾਜ਼ਰ ਸਨ।