ਪੰਜਾਬ

ਆਕਸ਼ੀਜਨ ਸਿਲੰਡਰਾਂ ਦੀ ਮੂਵਮੈਂਟ ਨਾ ਕਰਨ ਦੇ ਹੁਕਮ ਜਾਰੀ

ਫ਼ੈਕ੍ਟ ਸਮਾਚਾਰ ਸੇਵਾ ਸੰਗਰੂਰ,  ਮਈ 1
ਜਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ  ਰਾਮਵੀਰ ਨੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ “ਪੰਜਾਬ ਬੇਨਤੀ ਅਤੇ ਚਲਣਯੋਗ ਜਾਇਦਾਦ ਦੀ ਪ੍ਰਾਪਤੀ ਐਕਟ 1978 ਦੇ ਸੈਕਸ਼ਨ 3 (1) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆ ਜਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਮੌਜੂਦ ਸਮੂਹ ਪ੍ਰਾਈਵੇਟ ਹਸਪਤਾਲਾਂ ਅਤੇ ਉਦਯੋਗਿਕ ਅਦਾਰਿਆਂ ਵਿੱਚ ਮੌਜੂਦ ਆਕਸੀਜਨ ਸਿਲੰਡਰਾਂ ਨੂੰ ਤੁਰੰਤ ਪ੍ਭਾਵ ਨਾਲ ਆਪਣੇ ਕਬਜ਼ੇ ਵਿੱਚ ਲੈਣ ਦੇ ਹੁਕਮ ਦਿੱਤੇ ਹਨ। ਉਨ੍ਹਾਂ  ਜਿਲ੍ਹੇ ਅੰਦਰ ਮੌਜੂਦ ਆਕਸ਼ੀਜਨ ਸਿਲੰਡਰਾਂ ਨੂੰ ਰੀਫਿਲ ਕਰਨ ਵਾਲੇ ਉਦਯੋਗਾਂ ਦੇ ਮਾਲਕਾਂ/ ਪ੍ਬੰਧਕਾਂ ਨੂੰ ਹਦਾਇਤ ਕੀਤੀ ਕਿ ਜਿਲ੍ਹਾ ਪ੍ਸਾਸਨ ਦੀ ਜਾਣਕਾਰੀ ਤੋਂ ਬਿਨਾਂ ਆਕਸ਼ੀਜਨ ਸਿਲੰਡਰਾਂ ਦੀ ਮੂਵਮੈਂਟ ਨਾ ਕੀਤੀ ਜਾਵੇ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ “ਪੰਜਾਬ ਬੇਨਤੀ ਅਤੇ ਚਲਣਯੋਗ ਜਾਇਦਾਦ ਦੀ ਪ੍ਰਾਪਤੀ ਐਕਟ 1978  ਦੇ ਸੈਕਸ਼ਨ 16 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ  2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੁਕਮ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਂਮਾਰੀ ਦੇ ਵੱਧ ਰਹੇ ਪ੍ਭਾਵ ਕਾਰਣ ਰੋਜਾਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਰਕੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਆਕਸੀਜਨ ਪੂਰੀ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ। ਪ੍ਰਾਈਵੇਟ ਹਸਪਤਾਲਾਂ ਅਤੇ ਉਦਯੋਗਿਕ ਅਦਾਰਿਆਂ ਵੱਲੋ ਆਕਸੀਜਨ ਸਟਾਕ ਕੀਤੀ ਜਾ ਰਹੀ ਹੈ, ਜਿਸ ਕਾਰਣ ਕੋਵਿਡ ਦੇ ਮਰੀਜਾਂ ਨੂੰ ਆਕਸੀਜਨ ਦੀ ਲੋੜੀਂਦੀ ਸਪਲਾਈ ਹਸਪਤਾਲਾਂ ਤੱਕ ਪਹੁੰਚਾਉਣ ਲਈ ਦਿੱਕਤ ਹੋ ਰਹੀ ਹੈ ਜਿਸ ਕਾਰਣ ਮਰੀਜ਼ਾਂ ਦੀ ਮੌਤ ਹੋਣ ਦਾ ਖਦਸਾ ਬਣਿਆਂ ਹੋਇਆ ਹੈ। ਇਸ ਲਈ ਇਸ ਦੀ ਤੁਰੰਤ ਰੋਕਥਾਮ ਕਰਨਾ ਅਤਿ ਜਰੂਰੀ ਹੈ।