ਦੇਸ਼

ਆਂਧਰਾ ਪ੍ਰਦੇਸ਼ ਦੇ ਐਚਪੀਸੀਐਲ ਪਲਾਂਟ ਵਿਚ ਲੱਗੀ ਭਿਆਨਕ ਅੱਗ

ਫ਼ੈਕ੍ਟ ਸਮਾਚਾਰ ਸੇਵਾ
ਵਿਸ਼ਾਖਾਪਟਨਮ, ਮਈ 25
ਆਂਧਰਾ ਪ੍ਰਦੇਸ਼ ਦੇ ਐਚਪੀਸੀਐਲ ਪਲਾਂਟ ਵਿਚ ਅੱਜ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਮਣੇ ਆਈ ਹੈ। ਇਹ ਵੀ ਪਤਾ ਲੱਗਾ ਹੈ ਕਿ ਪਲਾਂਟ ਵਿਚ ਵਰਕਰ ਫਸੇ ਹੋਏ ਹਨ ਜਿਨ੍ਹਾਂ ਦੇ ਬਚਾਅ ਲਈ ਜਲ ਸੈਨਾ ਦੇ ਮਾਹਰ ਪੁੱਜ ਗਏ ਹਨ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪੁੱਜ ਗਈਆਂ। ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ।