ਹਰਿਆਣਾ

ਅੰਤਰ ਜਾਤੀ ਵਿਆਹ ਕਰਨ ਵਾਲੇ 10 ਜੋੜਿਆਂ ਨੂੰ ਮਿਲਿਆ 25 ਲੱਖ ਰੁਪਏ ਦੀ ਪੋ੍ਰਤਸਾਹਨ ਰਾਸ਼ੀ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ, ਜੂਨ 7
ਹਰਿਆਣਾ ਦੇ ਸਹਿਕਾਰਿਤਾ ਤੇ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਮੰਤਰੀ ਡਾ. ਬਨਵਾਰੀ ਲਾਲ ਨੇ ਅੱਜ ਰਿਵਾੜੀ ਵਿਚ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਮਾਜਿਕ ਸਮਰਸਤਾ, ਅੰਤਰਜਾਤੀ ਵਿਆਹ ਸ਼ਗਨ ਯੋਜਨਾ ਦੇ ਤਹਿਤ 10 ਵਿਆਹਸ਼ੁਦਾ ਜੋੜਿਆਂ ਨੂੰ ਢਾਈ੍ਰਢਾਈ ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦੇ ਚੈਕ ਪ੍ਰਦਾਨ ਕੀਤੇ।
ਉਨ੍ਹਾਂ ਨੇ ਇਸ ਮੌਕੇ ਤੇ ਨਵੇਂ ਜੋੜਿਆਂ ਨੂੰ ਸ਼ੁਭਕਾਮਨਾਵਾਂ ਤੇ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਮਾਜ ਤੋਂ ਜਾਤ੍ਰਪਾਤ ਦੇ ਜਹਿਰ ਨੂੰ ਮਿਟਾਉਣ ਅਤੇ ਆਪਸੀ ਰਿਸ਼ਤਿਆਂ ਨੂੰ ਬਣਾਏ ਰੱਖਣ ਦੇ ਉਦੇਸ਼ ਨਾਲ ਰਾਜ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਮਾਜਿਕ ਸਮਰਸਤਾ ਅੰਤਰਜਾਤੀ ਵਿਆਹ ਸ਼ਗਨ ਯੋਜਨਾ, ਸਮਾਜ ਦੀ ਬਿਹਤਰੀ ਦੇ ਲਈ ਚੁੱਕਿਆ ਗਿਆ ਇਕ ਬਿਹਤਰੀਨ ਕਦਮ ਹੈ।
ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਅੰਤਰਜਾਤੀ ਵਿਆਹ ਕਰਨ ਤੇ ਵਿਆਹ ਸ਼ੁਦਾ ਜੋੜਿਆਂ ਨੂੰ ਢਾਈ ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਵਿਆਹ ਕਰਨ ਵਾਲੇ ਕੁੜੀ ਜਾਂ ਮੁੰਡਾ ਵਿੱਚੋਂ ਇਕ ਦਾ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣਾ ਜਰੂਰੀ ਹੈ ਯਾਨੀ ਕਿ ਵਿਆਹ ਕਰਨ ਵਾਲੇ ਜੋੜੇ  ਵਿਚ ਇਕ ਅਨੁਸੂਚਿਤ ਜਾਤੀ ਅਤੇ ਦੂਜਾ ਗੈਰ੍ਰਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲਾ ਹੋਣਾ ਚਾਹੀਦਾ ਹੈ। ਅਜਿਹਾ ਹੋਣ ਤੇ ਸਰਕਾਰ ਵੱਲੋਂ ਪ੍ਰੋਤਸਾਹਨ ਵਜੋ ਢਾਈ ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ।
ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਇਹ ਰਕਮ ਜੋੜੇ  ਨੂੰ ਐਫਡੀ ਵਜੋ ਦਿੱਤੀ ਜਾਂਦੀ ਹੈ। ਇਹ ਰਕਮ ਵਿਆਹ ਦੇ 3 ਸਾਲ ਬਾਅਦ ਹੀ ਕੱਢੀ ਜਾ ਸਕਦੀ ਹੈ। ਇਸ ਯੋਜਨਾ ਨਾਲ ਨਵਯੁਗਲ ਦੀ ਸਮਾਜਿਕ ਅਤੇ ਆਰਥਕ ਸੁਰੱਖਿਆ ਯਕੀਨੀ ਹੁੰਦੀ ਹੈ। ਇਸ ਯੋਜਨਾ ਨਾਲ ਅੰਤਰਜਾਤੀ ਵਿਆਹ ਨੂੰ ਪੋ੍ਰਤਸਾਹਨ ਮਿਲੇਗਾ।