ਦੇਸ਼-ਦੁਨੀਆ

ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ 31 ਜੁਲਾਈ ਤਕ ਵਧੀ

ਕ੍ਟ ਸਮਾਚਾਰ ਸੇਵਾ
ਨਵੀਂ ਦਿੱਲੀ ਜੂਨ 30
ਦੇਸ਼ ‘ਚ ਡੈਲਟਾ ਪੱਲਸ ਵੇਰੀਐਂਟ ਦੇ ਵਧਦੇ ਮਾਮਲਿਆਂ ਤੇ ਤੀਜੀ ਲਹਿਰ ਵਿਚਕਾਰ DGCA ਨੇ ਅਹਿਮ ਫ਼ੈਸਲਾ ਲਿਆ ਹੈ। ਨੇ ਦੇਸ਼ ਤੋਂ ਆਉਣ ਤੇ ਜਾਣ ਵਾਲੀਆਂ ਅੰਤਰਰਾਸ਼ਟਰੀ ਯਾਤਰੀ ਉਡਾਣਾਂ ‘ਤੇ ਪਾਬੰਦੀ 31 ਜੁਲਾਈ ਤਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਡੀਜੀਸੀਏ ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਅੰਤਰਰਾਸ਼ਟਰੀ ਉਡਾਣਾਂ ‘ਤੇ ਲਾਈ ਗਈ ਰੋਕ ਨੂੰ 30 ਜੂਨ ਤਕ ਵਧਾਇਆ ਸੀ। ਕੁਝ ਸਲੈਕਟਿਡ ਏਅਰ ਰੂਟਸ ਤੇ ਫਲਾਈਟ ਦਾ ਸੰਚਾਲਨ ਕੀਤਾ ਜਾਵੇਗਾ। ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਵਧਾਉਣ ਦੇ ਫ਼ੈਸਲੇ ਦਾ ਅਸਰ ਕਾਰਗੋ ਵਿਮਾਨ ‘ਤੇ ਨਹੀਂ ਪਵੇਗਾ। ਇਸ ਨਾਲ ਹੀ ਇਸ ਪਾਬੰਦੀ ਨਾਲ ਉਨ੍ਹਾਂ ਉਡਾਣਾਂ ਨੂੰ ਵੀ ਛੋਟ ਹੋਵੇਗੀ ਜਿਨ੍ਹਾਂ ਨੂੰ ਖ਼ਾਸ ਤੌਰ ‘ਤੇ DGCA ਨੇ ਮਨਜ਼ੂਰੀ ਦਿੱਤੀ ਹੋਵੇ। ਭਾਰਤ ‘ਚ ਕੋਵਿਡ-19 ਮਹਾਮਾਰੀ ਕਾਰਨ 23 ਮਾਰਚ 2020 ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਸੀ ਪਰ ਮਈ 2020 ਤੋਂ ਵੰਦੇ ਭਾਰਤ ਮੁਹਿੰਮ ਤੇ ਜੁਲਾਈ 2020 ਤੋਂ ਚੋਣਵੀਂ ਦੇਸ਼ਾਂ ਦੇ ਦੁਵੱਲੇ ‘ਏਅਰ ਬਬਲ’ ਵਿਵਸਥਾ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਜਹਾਜ਼ ਉਡਾਣਾਂ ਭਰ ਰਹੇ ਹਨ।