ਪੰਜਾਬ

ਅਵਾਰਾ ਪਸ਼ੂ ਕਾਰਨ ਮਾਂ ਦੇ ਹੱਥਾਂ ’ਚੋਂ ਨਿਕਲ ਟਰਾਲੀ ਹੇਠਾਂ ਆਇਆ 4 ਸਾਲਾ ਬੱਚਾ, ਮੌਤ

ਫ਼ੈਕ੍ਟ ਸਮਾਚਾਰ ਸੇਵਾ
ਫ਼ਾਜ਼ਿਲਕਾ ਸਤੰਬਰ 09
ਅਬੋਹਰ ’ਚ ਅਵਾਰਾ ਪਸ਼ੂਆਂ ਦਾ ਆਂਤਕ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਹੁਣ ਇਹ ਆਂਤਕ ਲੋਕਾਂ ਦੇ ਲਈ ਜਾਨਲੇਵਾ ਸਾਬਤ ਹੋ ਰਿਹਾ। ਤਾਜ਼ਾ ਮਾਮਲਾ ਅਬੋਹਰ ਦੇ ਨਾਲ ਲੱਗਦੇ ਪਿੰਡ ਪੰਜਾਵਾ ਮਾਡਲ ਤੋਂ ਸਾਹਮਣੇ ਆਇਆ ਹੈ। ਜਿੱਥੇ ਆਪਣੇ ਬੱਚਿਆਂ ਨੂੰ ਗੋਦ ’ਚ ਚੁੱਕ ਕੇ ਜਾ ਰਹੀ ਇਕ ਮਹਿਲਾ ਨੂੰ ਬੇਸਹਾਰਾ ਪਸ਼ੂ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਖ਼ਤਰਨਾਕ ਸੀ ਕੀ ਮਹਿਲਾ ਦੇ ਡਿੱਗਣ ਨਾਲ ਉਸ ਦਾ ਬੱਚਾ ਕੋਲੋਂ ਲੰਘਦੀ ਟਰਾਲੀ ਦੇ ਟਾਇਰ ਥੱਲੇ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੇ ਬੱਚੇ ਦੀ ਲੱਤ ’ਤੇ ਸੱਟ ਲੱਗੀ ਹੈ। ਜਿਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।