ਖੇਡ

ਅਭਿਮਨਿਊ ਮਿਥੁਨ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਲਿਆ ਸੰਨਿਆਸ

ਫ਼ੈਕ੍ਟ ਸਮਾਚਾਰ ਸੇਵਾ
ਬੈਂਗਲੁਰੂ ਅਕਤੂਬਰ 09

ਭਾਰਤੀ ਤੇਜ਼ ਗੇਂਦਬਾਜ਼ ਅਭਿਮਨਿਊ ਮਿਥੁਨ ਨੇ 12 ਸੈਸ਼ਨਾਂ ਤੋਂ ਬਾਅਦ ਪਹਿਲੀ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। ਅਭਿਮਨਿਊ ਨੇ ਇਸ ਫੈਸਲੇ ਦਾ ਐਲਾਨ ਕਰਦੇ ਸਮੇਂ ਜ਼ੋਰ ਦੇ ਕੇ ਕਿਹਾ ਕਿ ਉਸ ਨੇ ਇਹ ਫੈਸਲਾ ਦੂਜੇ ਰਸਤੇ ਲੱਭਣ ਲਈ ਲਿਆ ਹੈ।

ਉਸ ਨੇ ਇਕ ਬਿਆਨ ਵਿਚ ਕਿਹਾ ਕਿ ਮੈਂ ਉੱਚ ਪੱਧਰ ‘ਤੇ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੈ ਜਿਹੜੀ ਹਮੇਸ਼ਾ ਮੇਰੀ ਸਰਵਉੱਚ ਉਪਲੱਬਧੀ ਰਹੇਗੀ। ਇਸ ਤੋਂ ਮਿਲਣ ਵਾਲਾ ਮਜ਼ਾ ਤੇ ਮਾਣ ਕੁਝ ਅਜਿਹਾ ਹੈ, ਜਿਸ ਨੂੰ ਮੈਂ ਆਪਣੇ ਪੂਰੇ ਕਰੀਅਰ ਵਿਚ ਸੰਜੋਅ ਕੇ ਰੱਖਾਂਗਾ। ਕ੍ਰਿਕਟ ਇਕ ਵਿਸ਼ਵ ਪੱਧਰੀ ਖੇਡ ਹੈ ਅਤੇ ਮੈਂ ਇਸ ਨੂੰ ਉੱਚ ਪੱਧਰ ‘ਤੇ ਖਤਮ ਕਰਨ ਵਿਚ ਭਰੋਸਾ ਕਰਦਾ ਹਾਂ, ਇਸ ਲਈ ਮੈਨੂੰ ਇਹ ਫੈਸਲਾ ਲੈਣਾ ਪਿਆ ਤੇ ਦੁਨੀਆ ਭਰ ਵਿਚ ਆਪਣੇ ਤੇ ਆਪਣੇ ਪਰਿਵਾਰ ਲਈ ਬਿਹਤਰ ਮੌਕਿਆਂ ਦੀ ਭਾਲ ਕਰਨੀ ਪਈ। ਮੈਂ ਇਹ ਵੀ ਸਪੱਸ਼ਟ ਕਰਦਾ ਹਾਂ ਕਿ ਕਰਨਾਟਕ ਵਿਚ ਤੇਜ਼ ਗੇਂਦਬਾਜ਼ੀ ਦੀ ਬਹੁਤ ਪ੍ਰਤਿਭਾ ਹੈ ਤੇ ਜੇਕਰ ਮੈਂ ਆਪਣੇ ਕਰੀਅਰ ਨੂੰ ਅੱਗੇ ਵਧਾਉਂਦਾ ਹਾਂ ਤਾਂ ਅਜਿਹੇ ਨੌਜਵਾਨ ਖਿਡਾਰੀ ਸਹੀ ਸਮੇਂ ‘ਤੇ ਮੌਕੇ ਗੁਆ ਦੇਣਗੇ।

More from this section