ਪੰਜਾਬ

ਅਪਰਾਧ ਤੋਂ ਪੀੜਤ ਬਚਿਆਂ ਦੀ ਪਹਿਚਾਣ ਪ੍ਰਗਟ ਕਰਨ `ਤੇ ਰੋਕ

ਫ਼ੈਕ੍ਟ ਸਮਾਚਾਰ ਸੇਵਾ
ਫਾਜ਼ਿਲਕਾ ਸਤੰਬਰ 23

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ  ਅਰਵਿੰਦ ਪਾਲ ਸਿੰਘ ਸੰਧੂ ਨੇ ਸੂਚਿਤ ਕੀਤਾ ਹੈ ਕਿ ਜੁਵੇਨਾਇਲ ਜ਼ਸਟਿਸ ਐਕਟ ਅਨੁਸਾਰ ਕਿਸੇ ਵੀ ਅਪਰਾਧ ਤੋਂ ਪੀੜਤ ਬਚੇ ਜਾਂ ਅਪਰਾਥਿਕ ਗਤੀਵਿਧੀ ਵਿਚ ਸ਼ਾਮਲ ਬਚੇ ਦੀ ਪਹਿਚਾਣ ਪ੍ਰਗਟ ਕਰਨ `ਤੇ ਰੋਕ ਹੈ ਅਤੇ ਅਜਿਹਾ ਕਰਨ ਵਾਲੇ ਨੂੰ 6 ਮਹੀਨੇ ਦੀ ਕੈਂਦ ਜਾਂ 2 ਲੱਖ ਰੁਪਏ ਤਕ ਦਾ ਜੁਰਮਾਨ ਜਾਂ ਦੋਨੋ ਹੋ ਸਕਦੇ ਹਨ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨੂੰਨ ਅਨੁਸਾਰ ਅਖਬਾਰ, ਮੈਗਜੀਨ, ਆਡੀਓ-ਵੀਜ਼ੁਅਲ ਮੀਡੀਆ ਜਾਂ ਸੰਚਾਰ ਦੇ ਹੋਰ ਕਿਸੇ ਵੀ ਮਾਧਿਅਮ ਰਾਹੀਂ ਕਿਸੇ ਇਨਕੁਆਇਰੀ ਜਾਂ ਅਦਾਲਤੀ ਪ੍ਰਕਿਰਿਆ ਦੌਰਾਨ ਅਜਿਹੇ ਕਿਸੇ ਬਚੇ ਦੀ ਪਹਿਚਾਣ ਜਿਵੇਂ ਨਾਂ, ਪਤਾ, ਸਕੂਲ ਜਾਂ ਕੋਈ ਅਜਿਹੀ ਜਾਣਕਾਰੀ ਜਿਸ ਨਾਲ ਉਸਦੀ ਪਹਿਚਾਣ ਪ੍ਰਗਟ ਹੁੰਦੀ ਹੋਵੇ ਨੂੰ ਪ੍ਰਗਟ ਕਰਨ `ਤੇ ਰੋਕ ਹੈ।ਉਨ੍ਹਾਂ ਨੇ ਜ਼ਿਲੇ੍ਹ ਦੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰਿਪੋਰਟਿੰਗ ਦੌਰਾਨ ਕਿਸੇ ਵੀ ਅਪਰਾਧ ਤੋਂ ਪੀੜਤ ਬਚੇ ਜਾਂ ਕਿਸੇ ਅਪਰਾਧ ਵਿਚ ਸ਼ਾਮਲ ਬਚੇ ਦਾ ਨਾਂ, ਪਤਾ ਜਾਂ ਤਸਵੀਰ ਜਨਤਕ ਨਾ ਕਰਨ।