ਖੇਡ

ਅਦਿਤੀ ਸਵਿਸ ਲੇਡੀਜ਼ ਓਪਨ ਵਿਚ ਸਾਂਝੇ 28ਵੇਂ ਸਥਾਨ ਉੱਤੇ

ਫ਼ੈਕ੍ਟ ਸਮਾਚਾਰ ਸੇਵਾ
ਹੋਲਜਹੌਸਰਨ ਸਤੰਬਰ 11
ਭਾਰਤ ਦੀ ਅਦਿਤੀ ਅਸ਼ੋਕ ਨੇ ਪਹਿਲੇ ਦੌਰ ’ਚ ਦੋ ਅੰਡਰ 70 ਦਾ ਕਾਰਡ ਖੇਡਿਆ, ਜਿਸ ਨਾਲ ਉਹ ਲੇਡੀਜ਼ ਯੂਰਪੀ ਟੂਰ ਦੇ ਵੀਪੀ ਬੈਂਕ ਸਵਿਸ ਓਪਨ ਗੋਲਫ ’ਚ ਭਾਰਤੀ ਖਿਡਾਰੀਆਂ ਵਿਚ ਟਾਪ ਉੱਤੇ ਹੈ। ਅਦਿਤੀ ਸਾਂਝੇ 28ਵੇਂ ਸਥਾਨ ਉੱਤੇ ਹੈ, ਜਦੋਂਕਿ ਪਿਛਲੇ ਹਫਤੇ ਐੱਲ. ਈ. ਟੀ. ਏਕਸੇਸ ਸੀਰੀਜ਼ ਵਿਚ ਸਾਂਝੇ ਚੌਥੇ ਸਥਾਨ ਉੱਤੇ ਰਹੀ ਅਮਨਦੀਪ ਦਰਾਲ ਨੇ ਪਾਰ 72 ਦਾ ਸਕੋਰ ਬਣਾਇਆ ਅਤੇ ਉਹ ਸਾਂਝੇ 56ਵੇਂ ਸਥਾਨ ਉੱਤੇ ਹੈ। ਭਾਰਤ ਦੀਆਂ ਹੋਰ ਖਿਡਾਰੀਆਂ ਨੂੰ ਕਟ ਵਿਚ ਜਗ੍ਹਾ ਬਣਾਉਣ ਲਈ ਦੂਜੇ ਦੌਰ ਵਿਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਤਵੇਸ਼ਾ ਮਲਿਕ, ਗੌਰਿਕਾ ਬਿਸ਼ਨੋਈ ਅਤੇ ਵਾਣੀ ਕਪੂਰ ਨੇ ਇਕ ਓਵਰ 73 ਦਾ ਕਾਰਡ ਖੇਡਿਆ ਅਤੇ ਉਹ ਸਾਂਝੇ 68ਵੇਂ ਸਥਾਨ ਉੱਤੇ ਹੈ, ਜਦੋਂਕਿ ਰਿਦਿਮਾ ਦਿਲਾਵਰੀ (75) ਸਾਂਝੇ 92ਵੇਂ ਸਥਾਨ ਉੱਤੇ ਹੈ। ਆਸਥਾ ਮਦਾਨ (81) ਸਾਂਝੇ 122ਵੇਂ ਸਥਾਨ ਉੱਤੇ ਹੈ ਅਤੇ ਉਨ੍ਹਾਂ ਦਾ ਕਟ ਤੋਂ ਖੁੰਝਣਾ ਤੈਅ ਹੈ। ਪਹਿਲੇ ਦੌਰ ਤੋਂ ਬਾਅਦ ਚੋਲੇ ਵਿਲੀਅਮਸ ਅਤੇ ਮਰੀਅਨ ਸਕਾਰਪਨੋਡ 8 ਅੰਡਰ ਦੇ ਨਾਲ ਸਾਂਝੇ ਵਾਧੇ ਉੱਤੇ ਹਨ।