ਪੰਜਾਬ

ਅਕਾਲੀ ਦਲ ਵੱਲੋ ਸਿਹਤ ਮੰਤਰੀ ਦੇ ਨਿਵਾਸ ਅੱਗੇ ਧਰਨਾ ਅੱਜ

ਫ਼ੈਕ੍ਟ ਸਮਾਚਾਰ ਸੇਵਾ
ਚੰਡੀਗੜ੍ਹ , ਜੂਨ 7
ਅਕਾਲੀ ਦਲ ਵੱਲੋ ਅੱਜ ਸਵੇਰੇ 11 ਵਜੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਮੋਹਾਲੀ ਸਥਿਤ ਨਿਵਾਸ ‘ਤੇ ਦੋ ਘੰਟੇ ਦਾ ਧਰਨਾ ਦਿੱਤਾ ਜਾ ਰਿਹਾ ਹੈ। ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਧਰਨਾ ਕੋਰੋਨਾ ਕਾਲ ਦੌਰਾਨ ਸਿਹਤ ਮੰਤਰੀ ਵੱਲੋ ਲੋਕਾਂ ਨੂੰ ਬਣਦੀਆਂ ਸਹੂਲਤਾਂ ਉਪਲਬਧ
ਕਰਵਾ ਸਕਣ ਵਿਚ ਅਸਫਲ ਹੋਣ ਵਿਰੁੱਧ ਅਤੇ ਕੋਰੋਨਾ ਟੀਕੇ ਨਿਜੀ ਹਸਪਤਾਲਾਂ ਨੂੰ ਵੇਚਣ ਵਿਰੁੱਧ ਦਿੱਤਾ ਜਾ ਰਿਹਾ ਹੈ।  ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਆਗੂ ਇਸ ਧਰਨੇ ਵਿਚ ਸ਼ਾਮਿਲ ਰਹਿਣਗੇ।